ਰਾਜ ਜਲ ਸਰੋਤ ਕੰਟਰੋਲ ਬੋਰਡ (State Water Resources Control Board) ਪੰਜਾਬੀ ਅਮਰੀਕਨ ਕਿਸਾਨ ਭਾਈਚਾਰੇ ਲਈ ਇਕ ਖਾਸ ਵਰਕਸ਼ਾਪ ਦਾ ਆਯੋਜਨ ਕਰ ਰਹੀ ਹੈ, ਜੋ ਕਿ ਟਿਕਾਊ ਭੂਮੀਗਤ ਜਲ ਪ੍ਰਬੰਧਨ ਐਕਟ (SGMA) ਨੂੰ ਲਾਗੂ ਕਰਨ ਸਬੰਧੀ ਹੈ। ਇਹ ਵਰਕਸ਼ਾਪ ਵੀਰਵਾਰ, ਦਸੰਬਰ 5, 2024 ਨੂੰ ਸ਼ਾਮ 5:00 ਵਜੇ ਤੋਂ 8:00 ਵਜੇ ਤੱਕ ਵਿਸਾਲੀਆ ਕਨਵੈਨਸ਼ਨ ਸੈਂਟਰ (303 E Acequia Ave., Visalia, CA) ਵਿੱਚ ਹੋਵੇਗੀ। ਇਸ ਸਮਾਗਮ ਦਾ ਮਕਸਦ ਪੰਜਾਬੀ ਭਾਈਚਾਰੇ ਦੇ ਕਿਸਾਨਾਂ ਨੂੰ SGMA ਦੇ ਮੱੁਦੇ ‘ਤੇ ਵਧੇਰੇ ਜਾਣਕਾਰੀ ਦੇਣਾ, ਉਨ੍ਹਾਂ ਦੀਆਂ ਚੁਣੌਤੀਆਂ ਦਾ ਹੱਲ ਕੱਢਣਾ ਅਤੇ SGMA ਨੂੰ ਸਮਝਣ ਲਈ ਸਮੱਗਰੀ ਉਪਲਬਧ ਕਰਵਾਉਣਾ ਹੈ।
ਇਸ ਵਰਕਸ਼ਾਪ ਵਿੱਚ ਰਾਜ ਜਲ ਸਰੋਤ ਕੰਟਰੋਲ ਬੋਰਡ ਦੇ ਸਟਾਫ ਸਮੇਤ ਹੋਰ ਰਾਜ ਏਜੰਸੀਆਂ ਅਤੇ ਸੰਗਠਨ ਦੇ ਨੁਮਾਇੰਦਿਆਂ ਦੀ ਹਾਜ਼ਰੀ ਹੋਵੇਗੀ, ਜੋ ਕਿ SGMA ਸਬੰਧੀ ਮੁਢਲੀ ਜਾਣਕਾਰੀ ਅਤੇ ਸਰੋਤਾਂ ਦੀ ਸਾਂਝਾ ਕਰਨਗੇ। ਵਰਕਸ਼ਾਪ ਦੇ ਮੁੱਖ ਬਿੰਦੂ ਹੇਠ ਲਿਖੇ ਹਨ:
- ਸਵਾਗਤ ਅਤੇ ਸ਼ੁਰੂਆਤੀ ਟਿੱਪਣੀਆਂ
- SGMA ਬਾਰੇ ਜਾਣ-ਪਛਾਣ
- ਕਿਸਾਨਾਂ ਲਈ ਚੁਣੌਤੀਆਂ; ਮੌਕੇ ਅਤੇ ਸਰੋਤ
- ਪੈਨਲ ਚਰਚਾ ਅਤੇ ਦਰਸ਼ਕਾਂ ਦੇ ਸਵਾਲ
- ਸਮਾਪਤੀ ਟਿੱਪਣੀਆਂ
ਇਹ ਯਕੀਨੀ ਬਣਾਉਣ ਲਈ ਕਿ ਸਾਰੇ ਹਾਜ਼ਰ ਬਹਤਰ ਢੰਗ ਨਾਲ ਵਰਕਸ਼ਾਪ ਵਿੱਚ ਭਾਗ ਲੈ ਸਕਣ, ਸਟਾਫ ਨੇ ਹਾਜ਼ਰੀ ਦੇਣ ਵਾਲਿਆਂ ਨੂੰ ਦਸੰਬਰ 2 ਤੱਕ QR ਕੋਡ ਜਾਂ ਦਿੱਤੇ ਗਏ ਲਿੰਕ (bit.ly/4dqdSwc) ਰਾਹੀਂ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। ਇਸ ਵਰਕਸ਼ਾਪ ਵਿੱਚ ਹਿੱਸਾ ਲੈ ਕੇ SGMA ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਤੁਹਾਡਾ ਸਵਾਗਤ ਹੈ।
ਅਸੀਂ ਤੁਹਾਨੂੰ ਥਾਂ ‘ਤੇ ਮਿਲਣ ਦੀ ਉਮੀਦ ਕਰਦੇ ਹਾਂ!