logo
  • ਮੁੱਖ ਪੰਨਾ
  • ਸਾਡੇ ਬਾਰੇ
  • ਫਸਲਾਂ
  • ਸਰੋਤ
  • ਸੇਵਾਵਾਂ
  • ਮੀਡੀਆ ਅਤੇ ਸੰਚਾਰ
    • ਬਲੌਗ ਅਤੇ ਖ਼ਬਰਾਂ
    • ਵੀਡੀਓ
  • ਸੰਪਰਕ
  • ਪੰ
    • En
    • ਪੰ
Register
logo
logo
  • +1 (559) 412-2307
  • info@paggusa.com

ਫ੍ਰੇਜ਼ਨੋ ਦੇ ਕਿਸਾਨਾਂ ਨੂੰ ਜਲ ਸੰਭਾਲ ਪ੍ਰੋਜੈਕਟ ਬਣਾਉਣ ਲਈ ਮਿਲ ਰਹੀ ਹੈ ਵਿੱਤੀ ਸਹਾਇਤਾ

  • rohit.rao
  • No Comments
  • November 3, 2026

ਫ੍ਰੇਜ਼ਨੋ ਇਰੀਗੇਸ਼ਨ ਡਿਸਟ੍ਰਿਕਟ (Fresno Irrigation District) ਨਾਲ ਜੁੜੇ ਕਿਸਾਨਾਂ ਨੂੰ ਅਜਿਹੇ ਪ੍ਰੋਜੈਕਟਾਂ ਲਈ ਆਪਣੇ ਖਰਚੇ ਦਾ 80 ਫ਼ੀਸਦੀ ਤੱਕ ਵਿੱਤੀ ਸਹਿਯੋਗ ਮਿਲ ਸਕਦਾ ਹੈ, ਜਿਨ੍ਹਾਂ ਦਾ ਉਦੇਸ਼ ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਸਿੰਚਾਈ ਪ੍ਰਣਾਲੀ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ। ਇਹ ਸਹਾਇਤਾ ਅਮਰੀਕਾ ਦੀਆਂ ਸੰਘੀ ਸੰਸਥਾਵਾਂ ਨੈਚੁਰਲ ਰਿਸੋਰਸਿਜ਼ ਕੰਜ਼ਰਵੇਸ਼ਨ ਸਰਵਿਸ (NRCS) ਅਤੇ ਬਿਊਰੋ ਆਫ਼ ਰਿਕਲੇਮੇਸ਼ਨ ਵੱਲੋਂ ਚਲਾਏ ਜਾ ਰਹੇ ਇੱਕ ਪ੍ਰੋਗਰਾਮ ਰਾਹੀਂ ਦਿੱਤੀ ਜਾ ਰਹੀ ਹੈ।

Applications are open until Nov. 6.

Arshdeep Singh used federal funding to install Irrometer soil moisture monitors to help save water on his citrus farm in Fresno County. Allison Hunter / SJV Water.

ਇਸ ਫੰਡ ਰਾਹੀਂ ਕਿਸਾਨਾਂ ਨੂੰ ਖੇਤਾਂ ਵਿੱਚ ਡ੍ਰਿਪ ਸਿੰਚਾਈ ਪ੍ਰਣਾਲੀ ਲਗਾਉਣ ਜਾਂ ਮਿੱਟੀ ਵਿੱਚ ਨਮੀ ਮਾਪਣ ਵਾਲੇ ਸੈਂਸਰ ਸਥਾਪਤ ਕਰਨ ਵਰਗੇ ਪ੍ਰੋਜੈਕਟਾਂ ਲਈ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਵਾਟਰ ਡਿਸਟ੍ਰਿਕਟਾਂ ਨੂੰ ਵੱਡੇ ਪੱਧਰ ਦੇ ਪ੍ਰੋਜੈਕਟਾਂ, ਜਿਵੇਂ ਕਿ ਨਵੇਂ ਭੂਮੀਗਤ ਪਾਣੀ ਰੀਚਾਰਜ ਬੇਸਿਨ ਬਣਾਉਣ ਲਈ ਵੀ ਫੰਡ ਦਿੱਤਾ ਜਾਂਦਾ ਹੈ।

ਇਸ ਪ੍ਰੋਗਰਾਮ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 6 ਨਵੰਬਰ ਹੈ।

ਤਸਵੀਰ: ਅਰਸ਼ਦੀਪ ਸਿੰਘ ਨੇ ਫ੍ਰੇਜ਼ਨੋ ਕਾਊਂਟੀ ਵਿੱਚ ਆਪਣੇ ਨਿੰਬੂ ਜਾਤੀ ਦੇ ਫਲਾਂ ਵਾਲੇ ਫਾਰਮ ਵਿੱਚ ਪਾਣੀ ਦੀ ਬੱਚਤ ਕਰਨ ਲਈ ਸੰਘੀ ਫੰਡਿੰਗ ਦੀ ਮਦਦ ਨਾਲ ਇਰੋਮੀਟਰ (Irrometer) ਮਿੱਟੀ ਦੀ ਨਮੀ ਮਾਪਣ ਵਾਲੇ ਮਾਨੀਟਰ ਲਗਾਏ।
ਫੋਟੋ: ਐਲਿਸਨ ਹੰਟਰ / SJV Water

ਹਾਲਾਂਕਿ ਅਰਜ਼ੀਆਂ ਸਿੱਧੇ ਸੰਘੀ ਏਜੰਸੀਆਂ ਕੋਲ ਜਮ੍ਹਾਂ ਕਰਵਾਈਆਂ ਜਾਂਦੀਆਂ ਹਨ, ਪਰ ਫ੍ਰੇਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਦੇ ਕਿਸਾਨਾਂ ਨੂੰ ਇਸ ਮਾਮਲੇ ਵਿੱਚ ਥੋੜ੍ਹਾ ਵਾਧੂ ਫਾਇਦਾ ਮਿਲਦਾ ਹੈ। ਜ਼ਿਲ੍ਹੇ ਨੂੰ ਚਾਰ ਸਾਲ ਪਹਿਲਾਂ ‘ਪ੍ਰਾਇਓਰਿਟੀ ਏਰੀਆ’ (Priority Area) ਦਾ ਦਰਜਾ ਦਿੱਤਾ ਗਿਆ ਸੀ। ਇਹ ਜਾਣਕਾਰੀ ਜ਼ਿਲ੍ਹੇ ਦੀ ਵਿਸ਼ੇਸ਼ ਪ੍ਰੋਜੈਕਟ ਮੈਨੇਜਰ ਕੈਸੀ ਚੌਹਾਨ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਦਰਜੇ ਕਾਰਨ ਮੁਕਾਬਲੇ ਵਿੱਚ ਸਿਰਫ਼ ਉਸੇ ਭੂਗੋਲਿਕ ਖੇਤਰ ਦੇ ਹੋਰ ਕਿਸਾਨ ਅਤੇ ਵਾਟਰ ਡਿਸਟ੍ਰਿਕਟ ਸ਼ਾਮਲ ਹੁੰਦੇ ਹਨ, ਜਿਸ ਨਾਲ ਇੱਥੋਂ ਦੇ ਕਿਸਾਨਾਂ ਲਈ ਫੰਡ ਪ੍ਰਾਪਤ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ।

ਹਾਲਾਂਕਿ, ਇਸ ਗ੍ਰਾਂਟ ਚੱਕਰ ਤੋਂ ਬਾਅਦ ਪ੍ਰਾਇਓਰਿਟੀ ਏਰੀਆ ਦਾ ਇਹ ਦਰਜਾ ਖ਼ਤਮ ਹੋ ਜਾਵੇਗਾ।

ਕੈਸੀ ਚੌਹਾਨ ਨੇ ਇੱਕ ਈਮੇਲ ਵਿੱਚ ਲਿਖਿਆ, “ਅਸੀਂ ਇਸ ਗੱਲ ਲਈ ਕੋਸ਼ਿਸ਼ ਕਰਾਂਗੇ ਕਿ ਅਰਜ਼ੀ ਪ੍ਰਕਿਰਿਆ ਮੁੜ ਖੋਲ੍ਹੀ ਜਾਵੇ, ਤਾਂ ਜੋ ਅਸੀਂ ਦੁਬਾਰਾ ਅਰਜ਼ੀ ਦੇ ਸਕੀਏ। ਹਾਲਾਂਕਿ, ਇਸ ਦੀ ਕੋਈ ਗਾਰੰਟੀ ਨਹੀਂ ਹੈ।”

ਹੁਣ ਤੱਕ ਸਥਾਨਕ ਕਿਸਾਨਾਂ ਨੇ ਇਸ ਪ੍ਰੋਗਰਾਮ ਦਾ ਚੰਗਾ ਲਾਭ ਉਠਾਇਆ ਹੈ।

ਚੌਹਾਨ ਅਨੁਸਾਰ, ਵਿੱਤੀ ਸਾਲ 2024 ਅਤੇ 2025 ਦੌਰਾਨ ਫ੍ਰੇਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਦੇ 34 ਕਿਸਾਨਾਂ ਨੂੰ ਖੇਤਾਂ ਵਿੱਚ ਵੱਖ-ਵੱਖ ਪ੍ਰੋਜੈਕਟਾਂ ਲਈ ਲਗਭਗ 23 ਲੱਖ ਡਾਲਰ ਦੀ ਸਹਾਇਤਾ ਮਿਲੀ। ਇਸ ਤੋਂ ਇਲਾਵਾ, ਜ਼ਿਲ੍ਹੇ ਨੂੰ ਆਪਣੇ ਕੇਨੇਸਨ ਐਂਡ ਸਾਂਚੇਜ਼ (Kenneson & Sanchez) ਭੂਮੀਗਤ ਪਾਣੀ ਰੀਚਾਰਜ ਬੇਸਿਨ ਦੇ ਨਿਰਮਾਣ ਲਈ 8 ਲੱਖ ਡਾਲਰ ਮਿਲੇ।

ਉਨ੍ਹਾਂ ਕੋਲ ਵਿੱਤੀ ਸਾਲ 2026 ਦੌਰਾਨ ਫੰਡ ਪ੍ਰਾਪਤ ਕਰਨ ਵਾਲੇ ਪ੍ਰੋਜੈਕਟਾਂ ਦੇ ਅੰਕੜੇ ਹਾਲੇ ਉਪਲਬਧ ਨਹੀਂ ਸਨ।

ਇਹ ਪੈਸਾ ਸੰਘੀ ਸਰਕਾਰ ਦੇ ਐਨਵਾਇਰਨਮੈਂਟਲ ਕੁਆਲਿਟੀ ਇਨਸੈਂਟਿਵਜ਼ ਪ੍ਰੋਗਰਾਮ (EQIP) ਦੇ WaterSMART Initiative ਤਹਿਤ ਦਿੱਤਾ ਜਾਂਦਾ ਹੈ।

ਹਰੇਕ ਪ੍ਰੋਜੈਕਟ ਦੀ ਲਾਗਤ ਦੇ ਆਧਾਰ ‘ਤੇ ਸਹਾਇਤਾ ਮਨਜ਼ੂਰ ਕੀਤੀ ਜਾਂਦੀ ਹੈ ਅਤੇ ਇਸ ਲਈ ਜ਼ਿਲ੍ਹੇ ਨੂੰ ਸਮਰਪਿਤ ਸਾਂਝੇ WaterSMART ਫੰਡ ਵਿੱਚੋਂ ਰਕਮ ਦਿੱਤੀ ਜਾਂਦੀ ਹੈ।

ਤਸਵੀਰ: ਪੰਪਿੰਗ ਸਟੇਸ਼ਨ ਵਿੱਚ ਲੱਗੇ ਫਿਲਟਰ ਅਰਸ਼ਦੀਪ ਸਿੰਘ ਦੇ ਫ੍ਰੇਜ਼ਨੋ ਕਾਊਂਟੀ ਸਥਿਤ ਨਿੰਬੂ ਜਾਤੀ ਦੇ ਫਲਾਂ ਵਾਲੇ ਫਾਰਮ ਦੇ ਜਲ ਭੰਡਾਰ ਵਿੱਚੋਂ ਪਾਣੀ ਨੂੰ ਸਾਫ਼ ਕਰਦੇ ਹਨ।
ਫੋਟੋ: ਐਲਿਸਨ ਹੰਟਰ / SJV Water

19 ਅਕਤੂਬਰ ਨੂੰ ਜ਼ਿਲ੍ਹੇ ਵੱਲੋਂ ਕਰਵਾਏ ਗਏ ਇੱਕ ਵੈਬਿਨਾਰ ਦੌਰਾਨ, ਫ੍ਰੇਜ਼ਨੋ NRCS ਦੇ ਮਿੱਟੀ ਸੰਭਾਲ ਮਾਹਿਰ ਮਿਖਾਇਲ ਕਾਜ਼ੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਪ੍ਰੋਜੈਕਟ ਦੀ ਕੁੱਲ ਲਾਗਤ ਦਾ 40 ਤੋਂ 80 ਫ਼ੀਸਦੀ ਤੱਕ ਭੁਗਤਾਨ ਕਰਦਾ ਹੈ।

ਕਿਸਾਨ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸਾਲ ਪਹਿਲਾਂ EQIP ਪ੍ਰੋਗਰਾਮ ਤਹਿਤ 2 ਲੱਖ ਡਾਲਰ ਦੀ ਸਹਾਇਤਾ ਮਿਲੀ ਸੀ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੇ ਨਵੀਂ ਸਿੰਚਾਈ ਪ੍ਰਣਾਲੀ, ਪਾਣੀ ਸਟੋਰ ਕਰਨ ਲਈ ਜਲ ਭੰਡਾਰ, ਪੰਪਿੰਗ ਸਟੇਸ਼ਨ, ਮਿੱਟੀ ਦੀ ਨਮੀ ਮਾਪਣ ਵਾਲੇ ਸੈਂਸਰ ਅਤੇ ਪੰਛੀਆਂ ਦੇ ਬੈਠਣ ਲਈ ਵਿਸ਼ੇਸ਼ ਖੰਭੇ ਲਗਾਉਣ ਵਿੱਚ ਮਦਦ ਕੀਤੀ।

ਇਸ ਪੂਰੇ ਪ੍ਰੋਜੈਕਟ ਦੀ ਲਾਗਤ 4 ਲੱਖ 70 ਹਜ਼ਾਰ ਡਾਲਰ ਸੀ।

ਉਨ੍ਹਾਂ ਦੱਸਿਆ ਕਿ ਖ਼ਾਸ ਤੌਰ ‘ਤੇ ਜਲ ਭੰਡਾਰ ਬਣਨ ਨਾਲ ਉਨ੍ਹਾਂ ਨੂੰ ਧਰਤੀ ਹੇਠੋਂ ਘੱਟ ਪਾਣੀ ਕੱਢਣਾ ਪੈਂਦਾ ਹੈ। ਇਸ ਨਾਲ ਉਨ੍ਹਾਂ ਦੇ ਬਿਜਲੀ ਦੇ ਬਿੱਲ ਵਿੱਚ ਵੀ ਬੱਚਤ ਹੋਈ ਹੈ।

ਸਿੰਘ ਨੇ ਕਿਹਾ, “ਲਗਭਗ ਪੂਰਾ ਸਾਲ ਅਸੀਂ ਆਪਣਾ ਟਿਊਬਵੈੱਲ ਸਿਰਫ਼ ਦੋ ਜਾਂ ਤਿੰਨ ਵਾਰ ਚਲਾਉਂਦੇ ਹਾਂ, ਅਤੇ ਵੱਧ ਤੋਂ ਵੱਧ ਪੰਜ ਵਾਰ।”

ਸਿੰਘ ਦੱਖਣ-ਪੂਰਬੀ ਫ੍ਰੇਜ਼ਨੋ ਵਿੱਚ ਆਪਣੇ 100 ਏਕੜ ਦੇ ਫਾਰਮ ‘ਤੇ ਮੈਂਡਰਿਨ ਅਤੇ ਨਿੰਬੂ ਉਗਾਉਂਦੇ ਹਨ।

ਉਨ੍ਹਾਂ ਨੇ ਅਰਜ਼ੀ ਦੇਣ ਬਾਰੇ ਸੋਚ ਰਹੇ ਹੋਰ ਕਿਸਾਨਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਇਸ ਦੀ ਪ੍ਰਕਿਰਿਆ ਲੰਬੀ ਅਤੇ ਮੁਕਾਬਲੇ ਵਾਲੀ ਹੈ। ਉਨ੍ਹਾਂ ਕਿਸਾਨਾਂ ਨੂੰ ਤਿੰਨ ਤੋਂ ਚਾਰ ਸਾਲ ਪਹਿਲਾਂ ਹੀ ਯੋਜਨਾਬੰਦੀ ਸ਼ੁਰੂ ਕਰਨ ਦੀ ਸਲਾਹ ਦਿੱਤੀ, ਕਿਉਂਕਿ ਅਰਜ਼ੀ ਦੇਣ ਵਾਲੇ ਹਰ ਕਿਸਾਨ ਨੂੰ ਫੰਡ ਦੇਣ ਲਈ ਲੋੜੀਂਦੀ ਰਕਮ ਉਪਲਬਧ ਨਹੀਂ ਹੁੰਦੀ।

ਤਸਵੀਰ: ਅਰਸ਼ਦੀਪ ਸਿੰਘ ਨੇ ਆਪਣੀ ਜ਼ਮੀਨ ‘ਤੇ ਜਲ ਭੰਡਾਰ ਬਣਾਉਣ ਦੇ ਖਰਚੇ ਵਿੱਚ ਮਦਦ ਲਈ ਸੰਘੀ ਸਰਕਾਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਕੀਤੀ।
ਫੋਟੋ: ਐਲਿਸਨ ਹੰਟਰ / SJV Water

  • Tags:

  • Share:

About

Transform farming to meet challenges of the present time by empowering farmers with knowledge of services & resources from governments, educational institutions.

Menu

  • About Us
  • Crops
  • Resources
  • Services
  • Blogs

Useful Links

  • Contact Us
  • Register
  • Privacy Policy
  • Cookie Policy
  • Term & Conditions

Contact

  • +1 (559) 412-2307

  • info@paggusa.com

  • Fresno, California, United States

Copyright © Punjabi American Growers Group, All rights reserved

  • Powered by Impeccable Technology Solutions Inc.

ਸਾਡੇ ਬਾਰੇ

ਸਰਕਾਰਾਂ, ਵਿਦਿਅਕ ਸੰਸਥਾਵਾਂ ਤੋਂ ਸੇਵਾਵਾਂ ਅਤੇ ਸਰੋਤਾਂ ਦੇ ਗਿਆਨ ਨਾਲ ਕਿਸਾਨਾਂ ਨੂੰ ਸ਼ਕਤੀ ਪ੍ਰਦਾਨ ਕਰਕੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਖੇਤੀ ਨੂੰ ਬਦਲੋ।

  • ਸਾਡੇ ਬਾਰੇ
  • ਫਸਲਾਂ
  • ਸਰੋਤ
  • ਸੇਵਾਵਾਂ
  • ਖਬਰ ਅਤੇ ਲੇਖ

  • ਸੰਪਰਕ ਕਰੋ
  • ਰਜਿਸਟਰ
  • ਪਰਾਈਵੇਟ ਨੀਤੀ
  • ਕੂਕੀ ਨੀਤੀ
  • ਨਿਯਮ ਅਤੇ ਸ਼ਰਤਾਂ

ਸੰਪਰਕ ਕਰੋ

  • +1 (559) 412-2307

  • info@paggusa.com

  • ਫਰੈਜ਼ਨੋ, ਕੈਲੇਫੌਰਨੀਆ, ਸੰਯੁਕਤ ਰਾਜ

ਕਾਪੀਰਾਈਟ © 2024 ਪੰਜਾਬੀ ਅਮਰੀਕਨ ਗ੍ਰੋਅਰਜ਼ ਗਰੁੱਪ, ਸਾਰੇ ਅਧਿਕਾਰ ਰਾਖਵੇਂ ਹਨ

  • ਇਮਪੇਕੇਬਲ ਟੈਕਨਾਲੋਜੀ ਸੋਲਿਊਸ਼ਨਜ਼ ਇੰਕ ਦੁਆਰਾ ਸੰਚਾਲਿਤ